Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Monday 6 January 2020

ਜੇ.ਐਨ.ਯੂ. ਦਿੱਲੀ ਵਿਖੇ ਸੰਘੀ ਸੰਗਠਨਾਂ ਦੇ ਕਾਰਕੁੰਨਾਂ ਵਲੋਂ ਕੀਤੀ ਗੁੰਡਾਗਰਦੀ ਦੀ ‘ਫਾਸ਼ੀਵਾਦੀ ਹਮਲਿਆਂ ਖਿਲਾਫ਼ ਜਮਹੂਰੀ ਫਰੰਟ’ ਨੇ ਕੀਤੀ ਜ਼ੋਰਦਾਰ ਨਿਖੇਧੀ

ਅਜਿਹੇ ਫਿਰਕੂ ਫਾਸ਼ੀ ਹਮਲਿਆਂ ਖਿਲਾਫ਼ ਹਰ ਪੱਧਰ ‘ਤੇ ਸੰਘਰਸ਼ ਵਿੱਢਣ ਦਾ ਕੀਤਾ ਐਲਾਨ
ਜਲੰਧਰ ; 6 ਜਨਵਰੀ - ‘ਭਾਰਤੀ ਲੋਕਾਂ ’ਤੇ ਫਾਸ਼ੀਵਾਦੀ ਹਮਲਿਆਂ ਖਿਲਾਫ਼ ਜਮਹੂਰੀ ਫਰੰਟ’ ’ਚ ਸ਼ਾਮਲ ਕਮਿਊਨਿਸਟ ਧਿਰਾਂ ਵਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦਿੱਲੀ ਵਿਖੇ ਬੀਤੀ ਰਾਤ ਰਾਸ਼ਟਰ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਆਰਜਕਤਾਵਾਦੀ ਸੰਗਠਨਾਂ ਦੇ ਖਰੂਦੀ ਕਾਰਕੁੰਨਾਂ ਵਲੋਂ ਕੀਤੀ ਗਈ ਗੁੰਡਾਗਰਦੀ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ 
ਅੱਜ ਇਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਇਨ੍ਹਾਂ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਉਕਤ ਬੁਰਛਾਗਰਦ ਗਰੋਹਾਂ ਨੂੰ ਆਰਐਸਐਸ ਦੇ ਸਾਜ਼ਿਸ਼ੀ ਮਨਸੂਬਿਆਂ ਅਨੁਸਾਰ ਕੰਮ ਕਰ ਰਹੀ ਮੋਦੀ ਸਰਕਾਰ ਦਾ ਪੂਰਾ-ਪੂਰਾ ਸਮਰਥਨ ਹਾਸਿਲ ਹੈ ਅਤੇ ਇਸ ਸਾਰੀ ਦਹਿਸ਼ਤੀ ਕਾਰਵਾਈ ਸਮੇਂ ਦਿੱਲੀ ਪੁਲਸ ਦੀ ਭੂਮਿਕਾ ਪੂਰੀ ਤਰ੍ਹਾਂ ਇਨ੍ਹਾਂ ਗੁੰਡਾ ਗਰੋਹਾਂ ਦੇ ਪੱਖ ‘ਚ ਖੜ੍ਹਣ ਵਾਲੀ ਸੀ ।
ਫਰੰਟ ਵਲੋਂ ਸਾਰੀਆਂ ਭਾਈਵਾਲ ਜਥੇਬੰਦੀਆਂ ਦੀਆਂ ਹੇਠਲੀਆਂ ਸਫਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਇਸ ਹਕੂਮਤੀ ਸ਼ਹਿ ਪ੍ਰਾਪਤ ਫਿਰਕੂ ਫਾਸ਼ੀ ਗੁੰਡਾ ਗਰੋਹਾਂ ਦੀਆਂ ਅਜਿਹੀਆਂ ਕਾਰਵਾਈਆਂ ਵਿਰੁੱਧ ਥਾਂ-ਥਾਂ ਰੋਸ ਐਕਸ਼ਨ ਜਥੇਬੰਦ ਕਰਨ । ਫਰੰਟ ਵਲੋਂ ਦੇਸ਼ ਦੇ ਬੌਧਿਕ  ਤੇ ਪ੍ਰਗਤੀਸ਼ੀਲ ਹਲਕਿਆਂ ਨੂੰ ਇਨ੍ਹਾਂ ਫਾਸ਼ੀਵਾਦੀ ਹਮਲਿਆਂ ਖਿਲਾਫ਼ ਹਰ ਪੱਧਰ ਤੇ ਮੁਜਾਹਮਤ ਉਸਾਰਨ ਦੀ ਅਪੀਲ ਕੀਤੀ ਗਈ ਹੈ । ਇਸ ਸੰਦਰਭ ਵਿੱਚ ਆਮ ਲੋਕਾਂ ਨੂੰ ਅਜਿਹੀਆਂ ਕਾਰਵਾਈਆਂ ਵਿਰੁੱਧ ਘਰਾਂ ਚੋਂ ਨਿਕਲਣ ਦੀ ਅਪੀਲ ਕਰਦਿਆਂ ਚੌਕਸ ਕੀਤਾ ਗਿਆ ਹੈ ਕਿ ਪੁਲਸ ਦਾ ਫਿਰਕੂ ਕਰਨ ਅਤੇ ਪੱਖਪਾਤੀ ਰਵੱਈਆ ਅੰਤ ਨੂੰ ਲੋਕਾਈ ਦੇ ਘਾਣ ਦੇ ਭਿਆਨਕ  ਰੂਪਾਂ  ਵਿੱਚ ਪ੍ਰਗਟ ਹੋਵੇਗਾ।
ਫਰੰਟ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਆਰਐਸਐਸ ਅਤੇ ਭਾਜਪਾ ਸੀਏਏ, ਐਨਆਰਸੀ, ਐਨਪੀਆਰ ਆਦਿ ਖਿਲਾਫ਼ ਚੱਲ ਰਹੇ ਦੇਸ਼ ਵਿਆਪੀ ਸੰਗਰਾਮ ਅਤੇ ਲੋਕਾਂ ਦੀ ਹਰ ਕਿਸਮ ਦੇ ਮਤਭੇਦਾਂ ਨੂੰ ਦਰਕਿਨਾਰ ਕਰਦਿਆਂ ਉਸਰ ਰਹੀ ਯਕਜਹਿਤੀ ਤੋਂ ਬੌਖਲਾਹਟ ਵਿੱਚ ਆ ਕੇ ਅਜਿਹੇ ਹੋਛੇ ਹਥਕੰਡਿਆਂ ‘ਤੇ ਉਤਰ ਆਏ ਹਨ ।
ਬਿਆਨ ਜਾਰੀ ਕਰਨ ਵਾਲਿਆਂ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ.ਐਮ.ਪੀ.ਆਈ.), ਭਾਰਤੀ ਕਮਿਊਨਿਸਟ ਪਾਰਟੀ( ਸੀ.ਪੀ.ਆਈ.), ਭਾਰਤੀ ਕਮਿਊਨਿਸਟ ਪਾਰਟੀ( ਮ.ਲ.) ਨਿਊ ਡੈਮੋਕਰੇਸੀ, ਭਾਰਤੀ ਕਮਿਊਨਿਸਟ ਪਾਰਟੀ(ਮ.ਲ.) ਲਿਬਰੇਸ਼ਨ, ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ ਯੂਨਾਈਟਿਡ (ਐਮ.ਸੀ.ਪੀ.ਆਈ. -ਯੂ.), ਲੋਕ ਸੰਗਰਾਮ ਮੰਚ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਜਮਹੂਰੀ ਮੋਰਚਾ, ਲੋਕ ਜਮਹੂਰੀ ਮੋਰਚਾ ਸ਼ਾਮਲ ਹਨ। 

No comments:

Post a Comment