Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 29 January 2020

ਭਾਰਤੀ ਸੰਵਿਧਾਨ ਅਤੇ ਲੋਕਾਂ ਵਿਰੁੱਧ ਕੀਤੇ ਜਾ ਰਹੇ ਫਿਰਕੂ ਫਾਸ਼ੀਵਾਦੀ ਹਮਲਿਆਂ ਵਿਰੁੱਧ ਜਨਤਕ ਪ੍ਰਤੀਰੋਧ ਨੂੰ ਹੋਰ ਤਿੱਖਾ ਕਰਨ ਦਾ ਐਲਾਨ

ਜਲੰਧਰ, 29 ਜਨਵਰੀ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਮੋਦੀ ਸਰਕਾਰ ਵਲੋਂ ਭਾਰਤੀ ਸੰਵਿਧਾਨ ਅਤੇ ਲੋਕਾਂ ਵਿਰੁੱਧ ਕੀਤੇ ਜਾ ਰਹੇ ਫਿਰਕੂ ਫਾਸ਼ੀਵਾਦੀ ਹਮਲਿਆਂ ਵਿਰੁੱਧ ਜਨਤਕ ਪ੍ਰਤੀਰੋਧ ਨੂੰ ਹੋਰ ਵਿਆਪਕ ਤੇ ਮਜ਼ਬੂਤ ਬਨਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪਾਰਟੀ ਦੀ ਸੂਬਾ ਕਮੇਟੀ ਦੀ ਏਥੇ ਕਾਮਰੇਡ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਦੋ ਦਿਨਾਂ ਮੀਟਿੰਗ ਵਿਚ ਕੀਤਾ ਗਿਆ।
ਇਸ ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਰਲੀਜ਼ ਕਰਦਿਆਂ ਪਾਰਟੀ ਦੇ ਸਕੱਤਰ ਹਰਕੰਵਲ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਪ੍ਰਵਾਨ ਕੀਤੀ ਗਈ ਇਕ ਰਾਜਨੀਤਕ ਰਿਪੋਰਟ ਅੰਦਰ, ਭਾਰਤ ਦੇ ਸੰਵਿਧਾਨ ਦੀਆਂ ਸੈਕੂਲਰ ਤੇ ਜਮਹੂਰੀ ਸਥਾਪਨਾਵਾਂ ਨੂੰ ਢਾਅ ਲਾਉਂਦੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਪੈਦਾ ਹੋਏ ਦੇਸ਼ ਵਿਆਪੀ ਪ੍ਰਤੀਰੋਧ ਦਾ ਪੁਰਜ਼ੋਰ ਸਮਰਥਨ ਕੀਤਾ ਗਿਆ ਹੈ ਅਤੇ ਇਸ  ਮੰਤਵ ਲਈ ਚੱਲ ਰਹੇ ਪੁਰਅਮਨ ਦੇਸ਼ ਵਿਆਪੀ ਸੰਘਰਸ਼ ਪ੍ਰਤੀ ਕੇਂਦਰੀ ਸਰਕਾਰ ਵਲੋਂ ਅਪਣਾਈ ਜਾ ਰਹੀ ਮੁਜ਼ਰਮਾਨਾ ਬਦਲਾਲਊ ਤੇ ਜ਼ਾਲਮਾਨਾ ਪਹੁੰਚ ਦੀ ਸਖਤ ਨਿਖੇਧੀ ਕੀਤੀ ਗਈ ਹੈ। ਮੀਟਿੰਗ ਨੇ ਨੋਟ ਕੀਤਾ ਕਿ ਭਾਰਤੀ ਸੰਵਿਧਾਨ ਦੀ ਰਾਖੀ ਲਈ ਉਭਰੇ ਇਸ ਜਨਅੰਦੋਲਨ ਵਿਚ ਜੇ.ਐਨ.ਯੂ. ਅਤੇ ਜਾਮਿਆ ਵਰਗੀਆਂ ਨਾਮਵਰ ਯੂਨੀਵਰਸਟੀਆਂ, ਸਮੁੱਚੇ ਦੇਸ਼ ਦੀਆਂ ਲਗਭਗ ਸਾਰੀਆਂ ਹੀ ਯੂਨੀਵਰਸਿਟੀਆਂ ਤੇ ਹੋਰ ਉਚ ਸਿੱਖਿਆ ਸੰਸਥਾਵਾਂ ਵਿਚ ਪੜ੍ਹਦੀ ਚੇਤਨ ਜੁਆਨੀ ਅਤੇ ਔਰਤਾਂ ਦੀ ਲਾਮਿਸਾਲ ਭਾਗੀਦਾਰੀ ਨੇ ਭਾਰਤ ਅੰਦਰ ਜਮਹੂਰੀਅਤ ਦੇ ਵਿਕਾਸ ਤੇ ਮਜ਼ਬੂਤੀ ਲਈ ਸ਼ਾਨਦਾਰ ਸੰਭਾਵਨਾਵਾਂ ਉਭਾਰੀਆਂ ਹਨ। ਇਸ ਦਿਸ਼ਾ ਵਿਚ ਸ਼ਹੀਨਬਾਗ ਦਿੱਲੀ ਦਾ ਔਰਤਾਂ ਦਾ ਮੋਰਚਾ ਇਕ ਮਾਣਮੱਤੀ ਪ੍ਰਾਪਤੀ ਹੈ। ਜਿਸਤੋਂ ਪ੍ਰੇਰਨਾ ਲੈ ਕੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ, ਦੇਸ਼ ਦੀ ਏਕਤਾ-ਅਖੰਡਤਾ ਲਈ ਨਵੇਂ ਖਤਰੇ ਉਭਾਰਦੇ ਇਸ ਕਾਨੂੰਨ ਵਿਰੁੱਧ, ਲਗਾਤਾਰ ਧਰਨੇ ਤੇ ਵਿਸ਼ਾਲ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਮੀਟਿੰਗ ਨੇ ਸ਼ਹੀਨ ਬਾਗ ਦੇ ਸੰਘਰਸ਼ ਨੂੰ ਭਾਜਦਾ ਦੇ ਜ਼ੁੰਮੇਵਾਰ ਆਗੂਆਂ ਵਲੋਂ ਫਿਰਕੂ ਰੰਗਤ ਦੇਣ ਅਤੇ ਦਿੱਲੀ ਚੋਣਾਂ ਦੇ ਮੱਦੇਨਜ਼ਰ ਫਿਰਕੂ ਧਰੁਵੀਕਰਨ ਕਰਕੇ ਵੋਟਾਂ ਲੈਣ ਲਈ ਖਤਰਨਾਕ ਭੜਕਾਹਟਾਂ ਪੈਦਾ ਕਰਨ ਦੀ ਜੋਰਦਾਰ ਨਿਖੇਧੀ ਕੀਤੀ ਹੈ ਅਤੇ ਦੇਸ਼ ਵਾਸੀਆਂ ਨੂੰ ਭਾਜਪਾ ਦੇ ਅਜੇਹੇ ਕੂੜ ਪ੍ਰਚਾਰ ਤੋਂ ਅਤੇ ਫਿਰਕੂ ਧਰੁਵੀਕਰਨ ਵੱਲ ਸੇਧਤ ਹੋਰ ਘਿਨਾਉਣੇ ਹਥਕੰਡਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪਾਰਟੀ ਨੇ ਆਪਣੀ ਇਹ ਸਮਝਦਾਰੀ ਦਰਿੜਾਈ ਹੈ ਕਿ ਕੇਂਦਰ ਸਰਕਾਰ ਤੇ ਉਸਦੀ ਸ਼ਹਿ ’ਤੇ ਸੰਘ ਪਰਿਵਾਰ ਦੇ ਨਾਲ ਸਬੰਧਤ ਆਗੂਆਂ ਵਲੋਂ ਕੀਤੇ ਜਾ ਰਹੇ ਹਮਲਿਆਂ ਦਾ ਟਾਕਰਾ ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਕੇ ਅਤੇ ਪੁਰਅਮਨ ਜਨਤਕ ਸੰਘਰਸ਼ਾਂ ਰਾਹੀਂ ਹੀ ਕੀਤਾ ਜਾ ਸਕਦਾ ਹੈ, ਮੋੜਵੇਂ ਫਿਰਕੂ ਪ੍ਰਚਾਰ ਰਾਹੀਂ ਨਹੀਂ।
ਸੂਬਾ ਕਮੇਟੀ ਨੇ ਇਸ ਉਪਰੋਕਤ ਸੇਧ ਵਿਚ ਪੰਜਾਬ ਦੀਆਂ 9 ਖੱਬੀਆਂ ਪਾਰਟੀਆਂ ਵਲੋਂ ਜ਼ਿਲ੍ਹਾ ਪੱਧਰ ’ਤੇ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ ਅਤੇ 25 ਮਾਰਚ ਨੂੰ ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਵੱਡੀ ਸੂਬਾਈ ਰੈਲੀ ਨੂੰ ਵੱਧ ਤੋਂ ਵੱਧ ਸਫਲ ਬਨਾਉਣ ਵਾਸਤੇ ਵਿਸਥਾਰ ਸਹਿਤ ਯੋਜਨਾਬੰਦੀ ਕੀਤੀ ਹੈ।
ਸੂਬਾ ਕਮੇਟੀ ਨੇ ਪੰਜਾਬ ਸਰਕਾਰ ਵਲੋਂ ਬਿਜਲੀ ਦੀਆਂ ਦਰਾਂ ਵਿਚ ਹੋਰ ਵਾਧਾ ਕਰਨ, ਪੰਚਾਇਤੀ ਜ਼ਮੀਨਾਂ ਧੱਕੇ ਨਾਲ ਹਥਿਆਕੇ ਸਰਮਾਏਦਾਰਾਂ ਦੇ ਹਵਾਲੇ ਕਰਨ, ਅਮਨ ਕਾਨੂੰਨ ਦੀ ਸਥਿਤੀ ਅਤੇ ਨਸ਼ਿਆਂ ਦੀ ਵਰਤੋਂ ’ਤੇ ਕਾਬੂ ਪਾਉਣ ਵਿਚ ਅਸਫਲ ਰਹਿਣ ਰਹਿਣ ਅਤੇ ਸਰਕਾਰੀ ਫ਼ਜੂਲ ਖਰਚੀਆਂ ਵਿਚ ਆਪਣੇ ਸੌੜੇ ਰਾਜਸੀ ਹਿੱਤਾਂ ਲਈ ਅਥਾਹ ਵਾਧਾ ਕਰਨ ਦੀ ਵੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਫੈਸਲਾ ਕੀਤਾ ਕਿ ਜਿਲ੍ਹਾ ਪੱਧਰੀ ਕਨਵੈਨਸ਼ਨਾਂ ਤੇ ਮੁਜ਼ਾਹਰਿਆਂ ਵਿਚ ਸੀ.ਏ.ਏ., ਐਨ.ਪੀ.ਆਰ., ਐਨ.ਆਰ.ਸੀ. ਦੇ ਨਾਲ ਨਾਲ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਅਜੇਹੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ।
ਪਾਰਟੀ ਨੇ ਵੱਖ-ਵੱਖ ਮੁੱਦਿਆਂ ’ਤੇ ਸੰਘਰਸ਼ਸ਼ੀਲ ਮਜ਼ਦੂਰਾਂ, ਕਿਸਾਨਾਂ, ਬੇਰੁਜ਼ਗਾਰ ਜੁਆਨੀ, ਮੁਲਾਜ਼ਮਾਂ, ਮਹਿਲਾਵਾਂ ਤੇ ਹੋਰ ਮਿਹਨਤਕਸ਼ਾਂ ਦੇ ਸੰਘਰਸ਼ਾਂ ਦਾ ਭਰਵਾਂ ਸਮਰਥਨ ਕਰਨਾ ਜਾਰੀ ਰੱਖਣ ਦਾ ਵੀ ਫੈਸਲਾ ਕੀਤਾ। ਇਸ ਦਿਸ਼ਾ ਵਿਚ 30 ਜਨਵਰੀ ਨੂੰ ਜਨਵਾਦੀ ਇਸਤਰੀ ਸਭਾ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਵੱਖ ਵੱਖ ਥਾਵਾਂ ’ਤੇ ਸ਼ਾਹੀਨ ਬਾਗ ਦਿੱਲੀ ਦੇ ਮੋਰਚੇ ਦੇ ਸਮਰਥਨ ਵਿਚ ਕੀਤੇ ਜਾ ਰਹੇ ਐਕਸ਼ਨਾਂ ਨੂੰ ਸਫਲ ਬਨਾਉਣ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਗਿਆ।

1 comment:

  1. Sure sufficient, Ignition has amassed a wealth of joyful poker followers everywhere in the the} world, due to its every day tournaments, buy-ins, and unequalled visitors. Poker followers, for example, can use the app to customise their card design, earlier than personalizing their setup and table. It’s not as sophisticated as you assume and it matters greater than you assume. For MVP don't need|you don't want|you do not want} a large staff, just a few people are sufficient to create a completely functioning prototype. In the case of profitable numbers of your prototype, the further development of a full-fledged 코인카지노 product would require more staff, assets and time, nevertheless might be} certain that your development and your prices will repay. If you could have} more questions about this topic, please contact us and we are going to assist you to with the answers.

    ReplyDelete